ਸੋਮਵਾਰ–ਸ਼ੁੱਕਰਵਾਰ, ਸਵੇਰੇ 8:30 ਤੋਂ ਸ਼ਾਮ 5:00 ਅਸੀਂ ਤੁਹਾਡੀ ਬੋਲੀ ਬੋਲਦੇ ਹਾਂ: ਪੰਜਾਬੀ · हिन्दी · اردو · हरियाणवी · Español ਅੱਖਰਾਂ ਦਾ ਆਕਾਰ (559) 271-8400

ਦੰਦ ਦਰਦ ਜਾਂ ਸੋਜ: ਹੁਣੇ ਕੀ ਕਰੀਏ

ਸਾਨੂੰ ਫ਼ੋਨ ਕਰੋ — ਹਰ ਕੰਮ ਵਾਲੇ ਦਿਨ (ਸੋਮ–ਸ਼ੁੱਕਰ) ਜ਼ਰੂਰੀ ਤਕਲੀਫ਼ਾਂ ਲਈ ਉਸੇ ਦਿਨ ਦਾ ਸਮਾਂ ਰੱਖਿਆ ਜਾਂਦਾ ਹੈ। ਜਦੋਂ ਤੱਕ ਤੁਸੀਂ ਆਉਂਦੇ ਹੋ, ਇਹ ਕਰੋ:

(559) 271-8400ਸੋਮਵਾਰ–ਸ਼ੁੱਕਰਵਾਰ, ਸਵੇਰੇ 8:30 ਤੋਂ ਸ਼ਾਮ 5:00

ਤੁਰੰਤ 911 ’ਤੇ ਫ਼ੋਨ ਕਰੋ ਜਾਂ ਐਮਰਜੈਂਸੀ ਰੂਮ ਜਾਓ ਜੇ:

  • ਸੋਜ ਅੱਖ, ਗਰਦਨ ਜਾਂ ਜਬਾੜੇ ਦੇ ਹੇਠਾਂ ਵੱਲ ਫੈਲ ਰਹੀ ਹੈ
  • ਸਾਹ ਲੈਣ ਜਾਂ ਨਿਗਲਣ ਵਿੱਚ ਮੁਸ਼ਕਲ ਹੈ
  • ਬਹੁਤ ਖੂਨ ਵਗ ਰਿਹਾ ਹੈ ਜੋ ਰੁਕ ਨਹੀਂ ਰਿਹਾ
  • ਚਿਹਰੇ ਜਾਂ ਜਬਾੜੇ ’ਤੇ ਗੰਭੀਰ ਸੱਟ ਲੱਗੀ ਹੈ

ਅੱਜ ਹੀ ਸਾਨੂੰ ਫ਼ੋਨ ਕਰੋ ਜੇ:

  • ਤੇਜ਼ ਜਾਂ ਧੜਕਦਾ ਦਰਦ
  • ਚਿਹਰੇ ਜਾਂ ਮਸੂੜਿਆਂ ਵਿੱਚ ਸੋਜ, ਜਾਂ ਬੁਖ਼ਾਰ
  • ਟੁੱਟਿਆ ਹੋਇਆ ਦੰਦ
  • ਦੰਦ ਬਾਹਰ ਨਿਕਲ ਗਿਆ — ਦੰਦ ਨੂੰ ਦੁੱਧ ਵਿੱਚ ਰੱਖ ਕੇ ਨਾਲ ਲਿਆਓ
  • ਚਬਾਉਣ ਵੇਲੇ ਦਰਦ

(559) 271-8400

ਜਦੋਂ ਤੱਕ ਤੁਸੀਂ ਆਉਂਦੇ ਹੋ

  • ਕੋਸੇ ਲੂਣ ਵਾਲੇ ਪਾਣੀ ਨਾਲ ਹੌਲੀ-ਹੌਲੀ ਕੁਰਲੀ ਕਰੋ।
  • ਗੱਲ੍ਹ ਦੇ ਬਾਹਰ ਠੰਢੀ ਪੱਟੀ 15 ਮਿੰਟ ਲਈ ਰੱਖੋ।
  • ਦਰਦ ਦੀ ਦਵਾਈ: ਸਿਰਫ਼ ਉਹੀ ਲਓ ਜੋ ਤੁਸੀਂ ਪਹਿਲਾਂ ਸੁਰੱਖਿਅਤ ਢੰਗ ਨਾਲ ਲੈਂਦੇ ਹੋ, ਅਤੇ ਡੱਬੇ ’ਤੇ ਲਿਖੀ ਹਦਾਇਤ ਅਨੁਸਾਰ। ਜੇ ਤੁਸੀਂ ਖੂਨ ਪਤਲਾ ਕਰਨ ਦੀ ਦਵਾਈ ਲੈਂਦੇ ਹੋ, ਜਾਂ ਗੁਰਦੇ, ਜਿਗਰ ਜਾਂ ਮਿਹਦੇ ਦੀ ਤਕਲੀਫ਼ ਹੈ, ਤਾਂ ਪਹਿਲਾਂ ਆਪਣੇ ਡਾਕਟਰ ਜਾਂ ਫਾਰਮਾਸਿਸਟ ਨੂੰ ਪੁੱਛੋ।
  • ਨਿਕਲੀ ਹੋਈ ਕੈਪ (ਕ੍ਰਾਊਨ) ਸੰਭਾਲ ਕੇ ਰੱਖੋ — ਉਸ ਨੂੰ ਗੂੰਦ ਨਾਲ ਨਾ ਜੋੜੋ।
  • ਜੇ ਸੈੱਟ ਨਾਲ ਜ਼ਖ਼ਮ ਹੋਇਆ ਹੈ, ਤਾਂ ਸੈੱਟ ਉਤਾਰ ਕੇ ਨਾਲ ਲਿਆਓ।

ਇਹ ਨਾ ਕਰੋ

  • ਮਸੂੜੇ ’ਤੇ ਸਿੱਧੀ ਐਸਪਰੀਨ ਜਾਂ ਕੋਈ ਗੋਲੀ ਨਾ ਰੱਖੋ — ਇਸ ਨਾਲ ਮਸੂੜਾ ਸੜ ਸਕਦਾ ਹੈ।
  • ਸੁੱਜੇ ਹੋਏ ਚਿਹਰੇ ’ਤੇ ਸੇਕ ਨਾ ਦਿਓ।
  • ਜੇ ਸੋਜ ਵਧ ਰਹੀ ਹੈ ਤਾਂ ਉਡੀਕ ਨਾ ਕਰੋ।

ਦਫ਼ਤਰ ਬੰਦ ਹੋਣ ਤੋਂ ਬਾਅਦ

ਸਾਡੇ ਨੰਬਰ ’ਤੇ ਫ਼ੋਨ ਕਰੋ — ਰਿਕਾਰਡ ਕੀਤੇ ਸੁਨੇਹੇ ਵਿੱਚ ਦਫ਼ਤਰ ਬੰਦ ਹੋਣ ਤੋਂ ਬਾਅਦ ਦੀਆਂ ਤਕਲੀਫ਼ਾਂ ਲਈ ਹਦਾਇਤਾਂ ਹਨ। ਡਾਕਟਰੀ ਐਮਰਜੈਂਸੀ ਵਿੱਚ 911 ’ਤੇ ਫ਼ੋਨ ਕਰੋ।

ਆਮ ਸਵਾਲ

ਕੀ ਤੁਸੀਂ ਮੈਨੂੰ ਅੱਜ ਹੀ ਵੇਖ ਸਕਦੇ ਹੋ?
ਉਸੇ ਦਿਨ ਦਾ ਸਮਾਂ ਉਸ ਦਿਨ ਦੇ ਸ਼ੈਡਿਊਲ ’ਤੇ ਨਿਰਭਰ ਕਰਦਾ ਹੈ। ਜਿੰਨੀ ਜਲਦੀ ਹੋ ਸਕੇ ਫ਼ੋਨ ਕਰੋ — ਅਸੀਂ ਸਭ ਤੋਂ ਪਹਿਲਾ ਢੁਕਵਾਂ ਸਮਾਂ ਲੱਭਣ ਵਿੱਚ ਮਦਦ ਕਰਾਂਗੇ।
ਕੀ ਤੁਸੀਂ ਫ਼ੋਨ ’ਤੇ ਹੀ ਐਂਟੀਬਾਇਓਟਿਕ ਦੇ ਸਕਦੇ ਹੋ?
ਐਂਟੀਬਾਇਓਟਿਕ ਅਤੇ ਹੋਰ ਇਲਾਜ ਦੇ ਫ਼ੈਸਲਿਆਂ ਲਈ ਜਾਂਚ ਜ਼ਰੂਰੀ ਹੈ। ਸਾਡੀ ਟੀਮ ਫ਼ੋਨ ’ਤੇ ਅਗਲੇ ਕਦਮ ਦੱਸ ਸਕਦੀ ਹੈ, ਪਰ ਇਲਾਜ ਡਾ. ਗਿੱਲ ਜਾਂਚ ਤੋਂ ਬਾਅਦ ਹੀ ਤੈਅ ਕਰਦੇ ਹਨ।
ਕੀ ਦਰਦ ਆਪਣੇ ਆਪ ਠੀਕ ਹੋ ਜਾਵੇਗਾ?
ਕਈ ਵਾਰ ਦਰਦ ਥੋੜ੍ਹੇ ਸਮੇਂ ਲਈ ਘਟ ਜਾਂਦਾ ਹੈ ਪਰ ਕਾਰਨ ਉੱਥੇ ਹੀ ਰਹਿੰਦਾ ਹੈ। ਜਾਂਚ ਨਾਲ ਪਤਾ ਲੱਗਦਾ ਹੈ ਕਿ ਦੰਦ ਬਚਾਇਆ ਜਾ ਸਕਦਾ ਹੈ ਜਾਂ ਨਹੀਂ।

ਇਹ ਜਾਣਕਾਰੀ ਆਮ ਸਿੱਖਿਆ ਲਈ ਹੈ — ਤੁਹਾਡੇ ਲਈ ਸਹੀ ਇਲਾਜ ਜਾਂਚ ਤੋਂ ਬਾਅਦ ਹੀ ਤੈਅ ਹੁੰਦਾ ਹੈ।

ਆਖ਼ਰੀ ਵਾਰ ਅੱਪਡੇਟ: ਨਵੰਬਰ 2026 · ਇਹੀ ਜਾਣਕਾਰੀ ਅੰਗਰੇਜ਼ੀ ਵਿੱਚ

ਮੁਲਾਕਾਤ ਲਈ ਬੇਨਤੀ

ਸਿਰਫ਼ ਇੱਕ ਮਿੰਟ ਲੱਗਦਾ ਹੈ। ਅਸੀਂ ਫ਼ੋਨ ਕਰਕੇ ਸਮਾਂ ਪੱਕਾ ਕਰਾਂਗੇ — ਆਮ ਤੌਰ ’ਤੇ ਉਸੇ ਕੰਮ ਵਾਲੇ ਦਿਨ।

ਮੁਲਾਕਾਤ ਕਿਸ ਲਈ ਹੈ?
ਕਿਸ ਕੰਮ ਲਈ?
ਕੀ ਮਰੀਜ਼ ਪਹਿਲਾਂ ਇੱਥੇ ਆਏ ਹਨ?
ਅਸੀਂ ਜਵਾਬ ਕਿਵੇਂ ਦੇਈਏ?

ਕਿਰਪਾ ਕਰਕੇ ਇੱਥੇ ਸਿਹਤ ਦੀ ਵਿਸਥਾਰ ਜਾਣਕਾਰੀ ਨਾ ਲਿਖੋ — ਅਸੀਂ ਫ਼ੋਨ ’ਤੇ ਨਿੱਜੀ ਤੌਰ ’ਤੇ ਪੁੱਛ ਲਵਾਂਗੇ।

☎ (559) 271-8400